Bible Languages

Indian Language Bible Word Collections

Bible Versions

Books

2 Timothy Chapters

Bible Versions

Books

2 Timothy Chapters

1 ਲਿਖਤੁਮ ਪੌਲੁਸ ਜੋ ਉਸ ਜੀਵਨ ਦੇ ਵਾਇਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ ਹਾਂ
2 ਅੱਗੇ ਜੋਗ ਪਿਆਰੇ ਬੱਚੇ ਤਿਮੋਥਿਉਸ ਨੂੰ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੁ ਦੀ ਵੱਲੋਂ ਕਿਰਪਾ, ਰਹਮ ਅਤੇ ਸ਼ਾਂਤੀ ਹੁੰਦੀ ਰਹੇ।।
3 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹ ਦੀ ਮੈਂ ਆਪਣਿਆਂ ਵਡ ਵਡੇਰਿਆੰ ਵਾਂਙੁ ਸ਼ੁੱਧ ਅੰਤਹਕਰਨ ਨਾਲ ਉਪਾਸਨਾ ਕਰਦਾ ਹਾਂ ਜਦ ਮੈਂ ਆਪਣੀਆ ਬੇਨਤੀਆਂ ਵਿੱਚ ਨਿੱਤ ਤੈਨੂੰ ਚੇਤੇ ਕਰਦਾ ਹਾਂ
4 ਅਤੇ ਤੇਰਿਆਂ ਅੰਝੂਆਂ ਨੂੰ ਚੇਤੇ ਕਰ ਕੇ ਦਿਨ ਰਾਤ ਤੇਰੇ ਵੇਖਣ ਨੂੰ ਲੋਚਦਾ ਹਾਂ ਭਈ ਅਨੰਦ ਨਾਲ ਭਰ ਜਾਵਾਂ
5 ਮੈਨੂੰ ਤੇਰੀ ਨਿਸ਼ਕਪਟ ਨਿਹਚਾ ਚੇਤੇ ਆਉਂਦੀ ਹੈ ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਪਰਤੀਤ ਹੈ ਜੋ ਉਹ ਤੇਰੇ ਵਿੱਚ ਭੀ ਹੈ
6 ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਭਈ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਚਮਕਾ ਦਿਹ
7 ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ
8 ਇਸ ਲਈ ਤੂੰ ਸਾਡੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਵੀਂ, ਨਾ ਮੈਥੋਂ ਜੋ ਉਹ ਦਾ ਬੰਧੁਆ ਹਾਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ
9 ਜਿਸ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡੀਆਂ ਕਰਨੀਆਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਨਸ਼ਾ ਦੇ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਨਾਤਨ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ
10 ਪਰ ਹੁਣ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਜੀਵਨ ਅਤੇ ਅਬਨਾਸ ਨੂੰ ਖੁਸ਼ ਖਬਰੀ ਦੇ ਰਾਹੀਂ ਪਰਕਾਸ਼ ਕੀਤਾ
11 ਜਿਹ ਦੇ ਲਈ ਮੈਂ ਪਰਚਾਰਕ ਅਤੇ ਰਸੂਲ ਅਤੇ ਉਪਦੇਸ਼ਕ ਥਾਪਿਆ ਗਿਆ ਸਾਂ
12 ਅਤੇ ਇਸੇ ਕਰਕੇ ਮੈਂ ਇਹ ਦੁਖ ਵੀ ਝੱਲਦਾ ਹਾਂ ਪਰ ਮੈਂ ਸ਼ਰਮਾਉਂਦਾ ਨਹੀਂ ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੀ ਮੈਂ ਪਰਤੀਤ ਕੀਤੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਭਈ ਉਹ ਮੇਰੀ ਅਮਾਨਤ ਦੀ ਉਸ ਦਿਨ ਤੀਕ ਰਖਵਾਲੀ ਕਰ ਸੱਕਦਾ ਹੈ
13 ਤੂੰ ਓਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ
14 ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ ।।
15 ਤੂੰ ਇਹ ਜਾਣਦਾ ਹੈਂ ਭਈ ਸਭ ਜਿਹੜੇ ਅਸਿਯਾ ਵਿੱਚ ਹਨ ਜਿਨ੍ਹਾਂ ਵਿੱਚੋਂ ਫ਼ੁਗਿਲੁਸ ਅਤੇ ਹਰਮੁਗਨੇਸ ਹਨ ਮੈਥੋਂ ਫਿਰ ਗਏ
16 ਪ੍ਰਭੁ ਉਨੇਸਿਫ਼ੁਰੁਸ ਦੇ ਘਰ ਉੱਤੇ ਰਹਮ ਕਰੇ ਕਿਉਂ ਜੋ ਉਹਨੇ ਬਹੁਤ ਵਾਰੀ ਮੈਨੂੰ ਤਾਜ਼ਾ ਦਮ ਕੀਤਾ ਅਤੇ ਮੇਰੇ ਸੰਗਲ ਤੋਂ ਨਹੀਂ ਸ਼ਰਮਾਇਆ
17 ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਜਤਨ ਨਾਲ ਭਾਲਿਆ ਅਤੇ ਲੱਭ ਲਿਆ
18 ਪ੍ਰਭੁ ਉਹ ਨੂੰ ਦਾਨ ਕਰੇ ਭਈ ਓਸ ਦਿਨ ਪ੍ਰਭੁ ਵੱਲੋਂ ਉਹ ਨੂੰ ਰਹਮ ਪਰਾਪਤ ਹੋਵੇ ਅਤੇ ਤੂੰ ਅੱਛੀ ਤਰਾਂ ਜਾਣਦਾ ਹੀ ਹੈਂ ਜੋ ਕਿੰਨੀਂ ਗੱਲੀਂ ਉਹ ਨੇ ਅਫ਼ਸੁਸ ਵਿੱਚ ਸੇਵਾ ਕੀਤੀ।।

2 Timothy Chapters

2-Timothy Books Chapters Verses Punjabi Language Bible Words display

COMING SOON ...

×

Alert

×